Breaking

Friday, July 14, 2017

Ajj Eh Pad K aakha Bhar Aaeaa By Ranjot Chahal (Pbi)

ਇਹ ਪੱੜ ਕੇ ਅੱਜ ਅੱਖਾਂ ਭਰ ਅਾਈਆਂ..?

ਬਚਪਨ ਚ 1ਰੁਪਏ ਦੀ ਪਤੰਗ ਦੇ ਪਿੱਛੇ...
2-2 ਕਿ.ਮੀ. ਤੱਕ ਭੱਜਦੇ ਸੀ...
ਨਾਜਾਣੇ ਚ ਕਿਨੀਆ ਸੱਟਾ ਖਾਂਦੇ ਸੀ...
ਓ ਪਤੰਗ ਵੀ ਸਾਨੂੰ ਕਿੰਨਾ ਦੜਾਉਂਦੀ ਸੀ...
♡♡♡♡♡♡♡♡♡♡♡
ਅੱਜ ਪਤਾ ਲੱਗਦਾ ਹੈ...
ਦਰਅਸਲ ਉਹ ਪਤੰਗ ਨਈ ਸੀ...
ਇਕ ਚੈਂਲਜ਼ ਸੀ...
♡♡♡♡♡♡♡♡♡♡♡♡
ਖ਼ੁਸ਼ੀਆਂ ਨੂੰ ਪਾਉਣ ਵਾਸਤੇ ਸਾਨੂੰ ਭੱਜਣਾਂ ਪੈਂਦਾ ਹੈ...
ਉਹ ਦੁਕਾਨਾਂ ਤੋਂ ਨਈ ਮਿਲਦੀ....
♡♡♡♡♡♡♡♡♡♡♡♡
ਸ਼ਾਇਦ ਇਹ ਹੀ ਜ਼ਿੰਦਗੀ ਦੀ ਦੋੜ ਆ....
♡♡♡♡♡♡♡♡♡♡♡♡
ਜਦ ਬਚਪਨ ਸੀ ਤੇ ਜਵਾਨੀ ਇਕ ਸੁਪਨਾ ਸੀ...
ਜਦੋ ਜਵਾਨ ਹੋਏ ਤੇ ਬਚਪਨ ਇਕ ਜ਼ਮਾਨਾ ਸੀ...
♡♡♡♡♡♡♡♡♡♡♡♡♡
ਜਦ ਘਰ ਚ ਰਹਿੰਦੇ ਸੀ ਅਜ਼ਾਦੀ ਚੰਗੀ ਲੱਗਦੀ ਸੀ....
ਅੱਜ ਅਜ਼ਾਦੀ ਆ ਫਿਰ ਵੀ ਘਰ ਜਾਣ ਦੀ ਜਲਦੀ ਰਹਿੰਦੀ
ਆ...
♡♡♡♡♡♡♡♡♡♡♡♡♡♡♡♡
ਕਦੇ ਹੋਟਲ ਚ ਜਾ ਕੇ ਪੀਜ਼ਾ ਬਰਗ਼ਰ ਖਾਂਣਾ ਪਸੰਦ ਕਰਦੇ ਸੀ...
♡♡♡♡♡♡♡♡♡♡♡♡♡♡♡
ਅੱਜ ਘਰ ਨੂੰ ਜਾਣਾ ਤੇ ਮਾਂ ਦੇ ਹੱਥ ਦੀ ਰੋਟੀ ਪਸੰਦ ਆ...
♡♡♡♡♡♡♡♡♡♡♡♡♡♡♡
ਸਕੂਲ ਦੇ ਵਿੱਚ ਜਿੰਨਾ ਨਾਲ ਲੜਦੇ ਸੀ ਅੱਜ ਉਹਨਾਂ ਨੰੂ
ਹੀ ਇੰਟਰਨੈੱਟ ਤੇ ਲੱਭਦੇ ਆ...
♡♡♡♡♡♡♡♡♡♡♡♡♡♡♡♡♡
ਖ਼ੁਸ਼ੀ ਕਿਸ ਵਿੱਚ ਹੁੰਦੀ ਆ ਇਹ ਪਤਾ ਅੱਜ ਲੱਗਦਾ ਆ...
♡♡♡♡♡♡♡♡♡♡♡♡♡♡♡♡
ਬਚਪਨ ਕੀ ਆ ਇਸ ਦਾ ਏਹਿਸਾਸ ਅੱਜ ਹੁੰਦਾ ਆ...
♡♡♡♡♡♡♡♡♡♡♡♡♡♡♡
ਕਾਸ਼ ਬਦਲ ਸਕਦੇ ਅਸੀ ਜ਼ਿੰਦਗੀ ਦੇ ਕੁਝ ਸਾਲ...
♡♡♡♡♡♡♡♡♡♡♡♡♡♡♡
ਕਾਸ਼ ਜ਼ੀ ਸਕਦੇ ਅਸੀ ਜ਼ਿੰਦਗੀ ਫਿਰ ਇੱਕ ਵਾਰ...
♡♡♡♡♡♡♡♡♡♡♡♡♡♡
ਜਦ ਅਸੀ ਆਪਣੇ ਝੱਗੇ (ਕਮੀਜ਼) ਚ ਹੱਥ ਲੁਕੋਦੇਂ ਸੀ
ਤੇ ਲੋਕਾਂ ਨੂੰ ਕਹਿੰਦੇ ਫਿਰਦੇ ਸੀ ਦੇਖੋ ਮੈ ਆਪਣੇ ਹੱਥ
ਜਾਦੂ ਨਾਲ ਹੱਥ ਗਾਇਬ ਕਰ ਲਏ....
♡♡♡♡♡♡♡♡♡♡♡♡♡
ਜਦ ਸਾਡੇ ਕੋਲ ਚਾਰ ਰੰਗਾਂ ਲਿਖਣ ਵਾਲਾ ਪੈੱਨ ਹੁੰਦਾ ਸੀ ਤੇ
ਅਸੀ ਸਭ ਬਟਨਾਂ ਨੂੰ ਇਕੋ ਵਾਰੀ ਇੱਕਠੇ ਦੱਬਣ ਦੀ
ਕੋਸ਼ਿਸ਼ ਕਰਦੇ ਹੁੰਦੇ ਸੀ...
♡♡♡♡♡♡♡♡♡♡♡♡♡
ਜਦ ਅਸੀ ਦਰਵਾਜ਼ੇ ਦੇ ਪਿੱਛੇ ਲੁਕਦੇ ਸੀ...
ਤਾਂ ਕੀ ਜਦੋ ਕੋਈ ਆਵੇ ਤਾਂ ਉਸ ਨੂੰ ਡਰਾ ਸਕਿਏ...
♡♡♡♡♡♡♡♡♡♡♡♡
ਜਦ ਅੱਖਾਂ ਬੰਦ ਕਰਕੇ ਸੋਂਣ ਦਾ ਬਹਾਨਾ ਕਰਦੇ ਸੀ...
ਤਾਂ ਕਿ ਕੋਈ ਸਾਨੂੰ ਗੋਦ ਚ ਚੁੱਕ ਕੇ ਬਿਸਤਰ ਤੱਕ ਛੱਡ ਦੇਵੇ...
♡♡♡♡♡♡♡♡♡♡♡♡♡♡♡
ਸੋਚਦੇ ਹੁੰਦੇ ਸੀ ਕੀ ਇਹ ਚੰਦ ਸਾਡੇ ਸਾਇਕਲ ਦੇ ਪਿੱਛੇ ਪਿੱਛੇ ਕਿਓ ਆਉਦਾ ਪਿਆ
ਏ...
♡♡♡♡♡♡♡♡♡♡♡♡♡♡♡♡
on/off ਵਾਲੇ ਸਵਿੱਚ ਨੂੰ ਅੱਥਵਿਚਕਾਰ ਰੋਕਣ ਦੀ
ਕੋਸ਼ਿਸ਼ ਕਰਦੇ ਹੁੰਦੇ ਸੀ...
ਫਲਾਂ ਦੇ ਬੀ ਨੂੰ ਇਸ ਡਰ ਤੋਂ ਨਈ ਖਾਦੇਂ ਸੀ ਕਿ
ਕਿਤੇ ਸਾਡੇ ਢਿੱਡ (ਪੇਟ) ਚ ਰੁੱਖ ਨਾ ਉੱਗ ਜਾਵੇ...
♡♡♡♡♡♡♡♡♡♡♡♡♡♡♡
ਫਰੀਜ਼ ਨੂੰ ਹੋਲੀ ਹੋਲੀ ਬੰਦ ਕਰਕੇ ਇਹ ਦੇਖਣ ਲਈ ਕਿ ਇਹ ਦੀ ਲਾਇਟ ਕਦੋ
ਬੰਦ ਹੁੰਦੀ ਆ...
ਸੱਚ ਬਚਪਨ ਚ ਸੋਚਦੇ ਹੁੰਦੇ ਸੀ ਕਿ ਅਸੀ ਵੱਡੇ ਕਿਓੁ ਨਈ
ਹੁੰਦੇ ਪਏ...
ਤੇ ਹੁਣ ਸੋਚਦੇ ਆ ਅਸੀ ਵੱਡੇ ਕਿਓੁ ਹੋ ਗਏ ਆ...

ਅੱਜ ਸੋਚਦਾ ਹਾਂ ਕਿਤੇ ਬਚਪਨ ਥੋਡ਼ਾ ਜਿਹਾ ਭਾਵੇਂ
ਮੁੱਲ ਮਿਲ ਜਾਏ....ਪਰ....???

ਜੇ ਚੰਗਾ ਲੱਗੇ ਤਾਂ
....Must Share Punjabi Gallan by Rony Chahal .....

No comments: