Sculpture By SL Prasher in Ambala Refugee Camp 1948ਸਿੱਖਣੀ ਫ਼ਾਤਿਮਾ ਬੀਬੀ ਉਰਫ਼ ਜਿੰਦਾਂਪਿੰਡ ਚੀਚੋਕੀ ਮੱਲ੍ਹੀਆਂ ਨਜ਼ਦੀਕ ਲਹੌਰਜਦ ਸ਼ੇਖ਼ੂਪੁਰ ਦੇ ਹੀਰਾ ਸਿੰਘ ਦੀ ਧੀ ਜਿੰਦਾਂ ਨੂੰ ਸੀ ਸਾਲ ਸੋਲ੍ਹਵਾਂ ਲੱਗਾਇਹ ਗੱਲ ਓਦੋਂ ਦੀ ਹੈਜਦ ਨਾਨਕ ਦੇ ਮੱਥੇ ਦੇ ਉੱਤੇਕਿਸੇ ਮੁਜਾਹਿਦ ਚੰਨ ਤੇ ਤਾਰਾ ਖੁਣਿਆਪੰਜ ਨਦੀਆਂ ਰੱਤ ਉੱਛਲ਼ੀਹੱਥ ਦੀਆਂ ਪੰਜੇ ਉਂਗਲ਼ਾਂ ਇੱਕੋ ਜਿਹੀਆਂ ਹੋਈਆਂਲੋਕੀਂ ਘਰ ਬੈਠੇ ਪਰਦੇਸੀ ਹੋਏਗੁਰੂ ਦੇ ਘਰ ਤੋਂ ਗੁਰੂ ਕੀ ਨਗਰੀਜਾਂਦੀ ਰੇਲ ਦੀ ਗੱਡੀ ਰਸਤੇ ਰੋਕੀ ਚੀਚੋ ਮੱਲ੍ਹੀਆਂਇਸਮਤ ਰੋਲ਼ੀ ਕੱਖ ਨ ਛੱਡਿਆਬੁੜ੍ਹੀਆਂ ਬੱਚੇ ਬੰਦੇ ਡੱਕਰੇ ਕਰ ਕਰ ਸੁੱਟੇਕੰਜਕਾਂ ਕੁੜੀਆਂ ਹੱਥੋ ਹੱਥੀਂ ਵਿਕੀਆਂਪਿੰਡ ਦਾ ਮੁੱਲਾਂ ਰੱਬ ਦਾ ਬੰਦਾਰਾਹ ਵਿਚ ਰੁਲ਼ਦੀ ਜਿੰਦਾਂ ਨੂੰ ਘਰ ਲੈ ਆਇਆਉਸਨੇ ਉਸਨੂੰ ਕਰ ਲੀਤਾਜਿੰਦਾਂ ਤੋਂ ਉਹ ਹੋਈ ਫ਼ਾਤਿਮਾਸਿੱਖਣੀ ਨੇ ਫਿਰ ਸੁੱਲੇ ਜੰਮੇਚਾਰ ਪੁੱਤਰ ਪੰਜ ਧੀਆਂਹੌਲ਼ੀ ਹੌਲ਼ੀ ਹਉਕੇ ਮੁੱਕੇ ਹੰਝੂ ਸੁੱਕੇਲੋਕੀਂ ਹੁਣ ਵੀ ਉਹਨੂੰ ਸਿੱਖਣੀ ਆਖ ਸੱਦਾਂਦੇਰੀਲ ਯਾਦਾਂ ਦੀ ਟੁੱਟਦੀ ਜੁੜਦੀ ਚਲਦੀ ਰਹਿੰਦੀਚੀਕਾਂ ਦੀ ਆਵਾਜ਼ ਨਾ ਸੁਣਦੀਅੱਖੀਆਂ ਰੋਵਣ ਪਰ ਅੱਥਰੂ ਨਹੀਂ ਹਨਬੁੜ੍ਹੀ ਫ਼ਾਤਿਮਾ ਆਂਹਦੀ:ਨਾ ਰੋ ਬਾਊਹੰਝ ਵਹਾਵਣ ਦਾ ਕੀ ਫ਼ਾਇਦਾ ਹੈ?ਨਿਤ ਉਡੀਕਾਂ ਆਹ ਦਿਨ ਆਇਆਸਾਹ ਆਖ਼ਰੀ ਕਦ ਆਉਣਾ ਹੈਜਦ ਵੀ ਆਇਆ ਬੜਾ ਹੀ ਮਿੱਠਾ ਹੋਣਾ-ਅਮਰਜੀਤ ਚੰਦਨسِکھنی فاطمہ بیبی عُرف جنداںپنِڈ چیچوکی ملیاں نزدیک لہورجد شیخوپور دے ہیرا سنگھ دی دِھی جِنداں نوں سی سال سولھواں لگاایہہ گلّ اودوں دی ہےجد نانک دے متھے دے اُتےکسے مجاہد چن تے تارا کُھڻیاپنج ندیاں رتّ اُچھلیہتھ دیاں پنجے اُنگلاں اِکّو جہیاں ہوئیاںلوکیں گھر بیٹھے پردیسی ہوئےگورو دے گھر توں گورو کی نگریجاندی ریل دی گڈی رستے روکی چیچو ملیاںعصمت رولی ککھّ نہ چھڈیابڑھیاں بچے بندے ڈکرے کر کر سُٹّےکنجکاں کُڑیاں ہتھو ہتھیں وِ کیاںپنڈ دا مُلاں ربّ دا بندہراہ وچ رُلدی جِنداں نوں گھر لے آیااُس نے اُس نوں کر لیتاجِنداں توں اوہ ہوئی فاطمہسِکھنی نے پھر سُلے جمےچار پُتر پنج دِھیاںہولی ہولی ہؤکے مکُےہنجّو سُکّےلوکیں ہُن وی اوہنوں سِکھنی آکھ سداندےریل یاداں دی ٹُٹدی جُڑدی چلدی رہندیچِیکاں دی آواز نہ سُندیاکھیاں روون پر اتھرو نہیں ہنبُڑھی فاطمہ آنہدی:نہ رو باؤہنجھ وہائون دا کیہ فائدہ ہے؟نِت اُڈیکاں آہہ دن آیاساہ آخری کد آؤنا ہےجد وی آیا بڑا ہی مِٹھا ہونا۔امرجیت چندنSikhni Fatima Bibi Alias JindanWhen Jindãn daughter of Hira Singh of Sheikhupur had turned sixteen,Mujahids scratched the moon and star on Nanak’s forehead with knives.All the rivers of the Punjab overflowed with blood,all five fingers became equal,the people turned into foreigners in their own homes.Jindan daughter of Hira Singh was on a train from Nankana to Amritsar, whenMujahids stopped it at Chichoki Malhiãn near Lahoreand hacked to death her father and all men and children.The women, both old and young, they abducted.Young Jindãn, was passed from man to manto man.A God-fearing Mullah of the village took Jindãn homeand gave her a new name. A Muslim name, Fatima.From then on, in her own village, she is known as Sikhni – that Sikh woman.Film reel of memories runs all the time,the reel snaps and is then rejoined.The Sikhni’s weeping was muted.The Sikhni’s eyes wept dry tears.The Sikhni bore the Mullah four sons and five daughters.The Sikhni’s eyes wept more dry tears.The old Sikhni, Fatima, consoles me:“Don’t cry, my brother.What’s the point?It’s taken a lifetime to reach this moment.When I breathe my lastIt will bring nothing but eternal relief.”
No comments:
Post a Comment