Breaking

Monday, February 12, 2018

Very Funny whatsapp Sms in Punjabi Language 😂😂


ਇੱਕ ਗਰੀਬ ਆਦਮੀ ਹਰ ਰੋਜ ਇੱਕ ਭਾਈ ਤੋਂ ਗੈਸ ਵਾਲਾ ਗੁਬਾਰਾ ਖਰੀਦਦਾ ਤੇ ਓਹਦੇ ਉੱਤੇ ਪਰਚੀ ਜਹੀ ਚਿਪਕਾਕੇ ਆਪਣਾ ਐਡਰੈੱਸ ਲਿਖ ਦਿੰਦਾ ਕਿ ਹੇ ਪ੍ਰਭੂ ਮੈਂ ਬਹੁਤ ਗਰੀਬ ਹਾਂ ਮੈਨੂੰ 50 ਹਜਾਰ ਰੁਪਏ ਭੇਜ ਦੇਣਾਂ
*
ਓਹ ਗਰੀਬ ਬੰਦਾ ਹਰ ਰੋਜ ਇੱਦਾ ਹੀ ਕਰਦਾ ਜਦ ਓਹ ਗੁਬਾਰਾ ਪੁਲਿਸ ਥਾਣੇ ਦੇ ਉੱਪਰੋਂ ਲੰਘਦਾ ਪੁਲਿਸ ਵਾਲੇ ਜਾਸੂਸੀ ਦਾ ਗੁਬਾਰਾ ਸਮਝਕੇ ਫੜ ਲੈਂਦੇ ਤੇ ਓਹਦੇ ਉੱਤੇ ਲਿਖੀ ਪਰਚੀ ਨੂੰ ਪੜਦੇ ਫਿਰ ਹੱਸਣ ਲੱਗ ਜਾਂਦੇ
*
ਇੱਕ ਦਿਨ ਪੁਲਿਸ ਵਾਲਿਆ ਨੇ ਸੋਚਿਆ ਕਿ ਯਾਰ ਇਹ ਬੰਦਾ ਬਹੁਤ ਭੋਲਾ ਹੈ ਕਿਓਂ ਨਾ ਇਸਦੀ ਥੋੜੀ ਮਦਦ ਕੀਤੀ ਜਾਵੇ
*
ਪੁਲਿਸ ਵਾਲਿਆਂ ਨੇ ਰਲ ਮਿਲਕੇ ਓਸ ਗਰੀਬ ਬੰਦੇ ਲਈ 25 ਹਜਾਰ ਰੁਪਏ ਇਕੱਠੇ ਕੀਤੇ ਅਤੇ ਓਸਦੇ ਐਡਰੈੱਸ ਤੇ ਦੇਣ ਚਲੇ ਗਏ ਤੇ ਓਸਨੂੰ 25 ਹਜਾਰ ਰੁਪਏ ਘਰ ਜਾਕੇ ਦੇ ਆਏ
*
ਜਦ ਦੂਸਰੇ ਦਿਨ ਪੁਲਿਸ ਨੇ ਫਿਰ ਇੱਕ ਗੁਬਾਰਾ ਫੜਿਆ ਤੇ ਓਸਤੇ ਲਿਖਿਆ ਹੋਇਆ ਦੇਖਕੇ ਪੁਲਿਸ ਦੇ ਹੋਸ਼ ਉੜ ਗਏ
*
ਗੁਬਾਰੇ ਉੱਤੇ ਲਿਖਿਆ ਹੋਇਆ ਸੀ ਹੇ ਪ੍ਰਭੂ ਤੁਹਾਡੇ ਦੁਆਰਾ ਭੇਜੇ ਗਏ 25 ਹਜਾਰ ਰੁਪਏ ਤਾਂ ਮੈਨੂੰ ਮਿਲ ਗਏ
*
ਪਰ ਤੁਸੀਂ ਪੁਲਿਸ ਵਾਲੇ ਨਾਲ ਕਿਓਂ ਭੇਜ ਦਿੱਤੇ
ਸਾਲੇ ਅੱਧੇ ਪੈਸੇ ਖਾ ਗਏ
*


No comments: